ਪਿੰਡ ਰਾਮਗੜ੍ਹ ਸਿਵੀਆਂ ਜਿਲ੍ਹਾ ਲੁਧਿਆਣਾ ਦਾ ਇਕ ਛੋਟਾ ਜਿਹਾ ਪਿੰਡ ਹੈ। ਪਿੰਡ ਰਾਮਗੜ੍ਹ ਸਿਵੀਆਂ ਰਾਏਕੋਟ - ਜਗਰਾਓਂ ਰੋਡ ਤੇ ਵਸੇ ਪਿੰਡ ਬੱਸੀਆਂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਰਾਏਕੋਟ ਤੋਂ 6 ਕਿਲੋਮੀਟਰ ਅਤੇ ਜਗਰਾਓਂ ਤੋਂ 20 ਕਿਲੋਮੀਟਰ ਦੂਰ ਹੈ। ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਜਗਰਾਓਂ ਸ਼ਹਿਰ ਦਾ ਹੈ। ਰਾਏਕੋਟ ਤੋਂ ਇਸ ਪਿੰਡ ਨੂੰ ਸਿੱਧੀ ਸੜਕ ਬਣੀ ਹੋਈ ਹੈ। ਆਬਾਦੀ ਤੇ ਖੇਤਰਫਲ ਦੇ ਹਿਸਾਬ ਨਾਲ ਇਹ ਬਹੁਤ ਛੋਟਾ ਪਿੰਡ ਹੈ। ਇਸ ਪਿੰਡ ਦੀ ਆਬਾਦੀ ਲਗਭਗ 1450 ਅਤੇ ਵੋਟਾਂ ਤਕਰੀਬਨ 900 ਹਨ। ਪਿੰਡ ਦੀ ਆਪਣੀ ਸਹਿਕਾਰੀ ਕੋ-ਆਪਰੇਟਿਵ ਸੋਸਾਇਟੀ ਬਣੀ ਹੋਈ ਹੈ। ਸੋਸਾਇਟੀ ਵਿਚ ਹਰ ਤਰਾਂ ਦੇ ਔਜਾਰ ਉਪਲਬਧ ਹਨ। ਪਿੰਡ ਵਿਚ ਸਰਕਾਰੀ ਮਿਡਲ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਇੱਕ ਪ੍ਰਾਈਵੇਟ ਸਤਿਆ ਭਾਰਤੀ ਸਕੂਲ ਬਣੇ ਹੋਏ ਹਨ। ਟੈਲੀਫ਼ੋਨ ਐਕਸਚੇਂਜ਼ ਅਤੇ ਬਿਜਲੀਘਰ ਬੱਸੀਆਂ ਵਿਖੇ ਹਨ। ਪਿੰਡ ਵਿਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ। ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ, ਸ਼ਹੀਦਾਂ ਸਿੰਘਾਂ ਦੇ ਸਥਾਨ ਅਤੇ ਦੋ ਮੰਦਰ ਬਣੇ ਹੋਏ ਹਨ।
ਪਿੰਡ ਵਿੱਚ ਕੁੱਲ 7 ਵਾਰਡ ਹਨ। 2018 ਵਿੱਚ ਪਈਆਂ ਪੰਚਾਇਤੀ ਵੋਟਾਂ ਵਿੱਚ ਹਰਬੰਸ ਕੌਰ ਪਿੰਡ ਦੇ ਸਰਪੰਚ ਬਣੇ।
ਪਿੰਡ ਵਿੱਚ ਕੁੱਲ 7 ਵਾਰਡ ਹਨ। 2018 ਵਿੱਚ ਪਈਆਂ ਪੰਚਾਇਤੀ ਵੋਟਾਂ ਵਿੱਚ ਹਰਬੰਸ ਕੌਰ ਪਿੰਡ ਦੇ ਸਰਪੰਚ ਬਣੇ।